ਲੇਖਕ: ਡਾ ਸੁੱਚਾ ਸਿੰਘ ਗਿੱਲ
ਡਾ ਸੁੱਚਾ ਸਿੰਘ ਗਿੱਲ ਪੰਜਾਬ ਦੇ ਨਾਮੀ ਇਕੌਨੋਮਿਸਟ ਹਨ।
ਉਨ੍ਹਾਂ ਦੀ ਇਹ ਕਿਤਾਬ ਪੰਜਾਬ ਦੇ ਪਾਣੀ ਦੇ ਮਸਲੇ ਬਾਰੇ ਬਹੁਤ ਅਹਿਮ ਕਿਤਾਬ ਹੈ, ਜਿਸ ਵਿਚ ਪੰਜਾਬ ਦੇ ਪਾਣੀਆਂ ਦੇ ਸੰਕਟ ਨੂੰ ਰਾਜਨੀਤਕ ਫੈਸਲਿਆਂ, ਖੇਤੀ ਆਰਥਿਕਤਾ ਅਤੇ ਭਵਿੱਖ ਨੀਤੀ ਦੇ ਪੱਖ ਤੋਂ ਵਿਚਾਰਿਆ ਗਿਆ ਹੈ।
ਇਹ ਕਿਤਾਬ ਪੰਜਾਬ ਦੇ ਪਾਣੀ ਸੰਕਟ ਦੇ ਹੱਲ ਲਈ ਇਕ ਨਵਾਂ ਨਜ਼ਰੀਆ ਪੇਸ਼ ਕਰਦੀ ਹੈ। ਉਨ੍ਹਾਂ ਦੀ ਦਲੀਲ ਹੈ ਕਿ ਪੰਜਾਬ ਨੂੰ ਆਪਣੀ ਖੇਤੀ ਆਰਥਿਕਤਾ ਦੇ ਪੱਖ ਤੋਂ ਪਾਣੀਆਂ ਦੇ ਮਸਲੇ ਦਾ ਤੁਰੰਤ ਕੋਈ ਹੱਲ ਲੱਭਣ ਦੀ ਲੋੜ ਹੈ। ਰਾਜਨੀਤਕ ਪੱਧਰ ਤੇ ਪਾਣੀਆਂ ਦੀ ਵੰਡ ਦੇ ਮਸਲੇ ਅਣਮਿਥੇ ਸਮੇਂ ਤੱਕ ਲੰਬੇ ਚੱਲ ਸਕਦੇ ਹਨ, ਪਰ ਪੰਜਾਬ ਦੀ ਖੇਤੀ ਆਰਥਿਕਤਾ ਬਹੁਤ ਦੇਰ ਤੱਕ ਇਸ ਦੇ ਹੱਲ ਦੀ ਉਡੀਕ ਨਹੀਂ ਕਰ ਸਕਦੀ। ਬਹੁਤ ਕੁੱਝ ਹੈ ਜੋ ਪੰਜਾਬ ਆਪਣੇ ਤੌਰ ਤੇ ਅੱਜ ਵੀ ਕਰ ਸਕਦਾ ਹੈ ਅਤੇ ਉਹ ਕਰਨ ਵਿਚ ਦੇਰੀ ਨਹੀਂ ਹੋਣੀ ਚਾਹੀਦੀ।
Book Details:
Publisher: Beej Books, Chandigarh/Toronto
Language: Punjabi, Prose
Paperback: 91
ISBN: 978-81-969514-4-3
Dimensions: 5.5 x 8.5
ਲੇਖਕ ਬਾਰੇ
ਡਾ ਸੁੱਚਾ ਸਿੰਘ ਗਿੱਲ ਪੰਜਾਬ ਦੇ ਜਾਣੇ ਪਛਾਣੇ ਇਕੌਨੋਮਿਸਟ ਹਨ ਅਤੇ ਕਈ ਕਿਤਾਬਾਂ ਤੇ ਖੋਜ-ਪੱਤਰਾਂ ਦੇ ਲੇਖਕ ਹਨ। ਉਹ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਇਕਨੌਮਿਕਸ ਵਿਭਾਗ ਵਿਚ ਮੁੱਖੀ ਅਤੇ ਪ੍ਰੋਫੈਸਰ ਰਹੇ। ਪੰਜਾਬੀ ਯੂਨੀਵਰਿਸਟੀ ਤੋਂ ਰਿਟਾਇਰ ਹੋਣ ਬਾਦ ਉਨ੍ਹਾਂ ਨੇ ਚੰਡੀਗੜ੍ਹ ਅਧਾਰਤ ਖੋਜ ਸੰਸਥਾ ਸੈਂਟਰ ਫੌਰ ਰੀਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ ਵਿੱਚ ਡਾਇਰੈਕਟਰ ਜਨਰਲ ਰਹੇ। ਅੱਜਕੱਲ੍ਹ ਉਹ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ।
Reviews
There are no reviews yet.