About Us
ਇਕ ਪ੍ਰਕਾਸ਼ਨ ਦੇ ਤੌਰ ਤੇ ਸਾਡਾ ਮਿਸ਼ਨ ਅਜਿਹੀਆਂ ਕਿਤਾਬਾਂ ਛਾਪਣੀਆਂ ਹੈ, ਜਿਹੜੀਆਂ ਪੰਜਾਬ ਦੇ ਬੌਧਿਕ ਜਗਤ, ਪੰਜਾਬੀ ਮਨ ਦੀ ਸੰਵੇਦਨਸ਼ੀਲਤਾ ਅਤੇ ਪੰਜਾਬੀ ਭਾਸ਼ਾ ਦੀ ਖੂਬਸੂਰਤੀ ਦੀਆਂ ਸਰਵੋਤਮ ਮਿਸਾਲ ਬਣਨ।
ਅਜੇ ਅਸੀਂ ਆਪਣੇ ਸਫ਼ਰ ਦੇ ਮੁਢਲੇ ਪੜਾਅ ਤੇ ਹਾਂ। ਪਰ ਸਾਡਾ ਉਦੇਸ਼ ਪੰਜਾਬੀ ਕਿਤਾਬਾਂ ਦਾ ਇਕ ਅਜਿਹਾ ਸੰਗ੍ਰਿਹ ਤਿਆਰ ਕਰਨਾ ਹੈ, ਜੋ ਆਧੁਨਿਕ ਪੰਜਾਬੀ ਕਲਚਰ ਨੂੰ ਇਸ ਦੀਆਂ ਨਵੀਆਂ ਬੁਲੰਦੀਆਂ ਤੇ ਲਿਜਾਣ ਵਿਚ ਸਹਾਈ ਹੋ ਸਕੇ।
ਸਾਡਾ ਇਹ ਵਿਸ਼ਵਾਸ਼ ਹੈ ਕਿ ਕਿਤਾਬਾਂ ਰਾਹੀਂ ਵਿਚਾਰਾਂ ਅਤੇ ਸੁੰਦਰਤਾ-ਬੋਧ ਦਾ ਪਸਾਰ ਹੀ ਅੱਜ ਦੇ ਪੰਜਾਬੀ ਕਲਚਰ ਅਤੇ ਨਵੀਂ ਪੀੜ੍ਹੀ ਨੂੰ ਅੱਜ ਦੀਆਂ ਲੋੜਾਂ ਦਾ ਹਾਣੀ ਬਣਾ ਸਕਦਾ ਹੈ।
ਅਸੀਂ ਇਸ ਗੱਲ ਲਈ ਪ੍ਰਤੀਬੱਧ ਹਾਂ ਕਿ ਕਿਤਾਬਾਂ ਦੀ ਗਿਣਤੀ ਨਹੀਂ ਬਲਿਕ ਕਿਤਾਬਾਂ ਦਾ ਮਿਆਰ ਹੀ ਸਾਡੇ ਅੱਜ ਦੇ
ਪੰਜਾਬੀ ਕਲਚਰ ਦੀ ਦਿਸ਼ਾ ਤੈਅ ਕਰੇਗਾ।
ਪੰਜਾਬ ਵਿਚ ਪੜ੍ਹਨ ਦੇ ਕਲਚਰ ਨੂੰ ਪ੍ਰਮੋਟ ਕਰਨਾ ਅਤੇ ਵਿਚਾਰਾਂ ਦੇ ਖੁੱਲ੍ਹੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਸਾਡਾ ਸਭ ਦਾ ਆਸ਼ਾ ਹੋਣਾ ਚਾਹੀਦਾ ਹੈ।
As a publisher of books on Punjabi literature, culture and Punjab affairs, we are
committed to produce high quality books, uphold the integrity of written word and to promote exchange of ideas.
We take pride in offering a platform for writers, scholars, and storytellers to share their voices and contribute to the ever-evolving tapestry of Punjabi literature.
At Beej Books, we believe in the power of books to connect people, inspire minds, and preserve cultural identity.
We will continue to celebrate the spirit of Punjab through the magic of books.
Beej Books – Where Words Meet Heritage.