ਲੇਖਕ: ਛਿੰਦਰ ਕੌਰ ਸਿਰਸਾ
Book Details:
Publisher: Saptrishi Publication/ Chandigarh
Language: Punjabi, Poetry
Paper Back: 230
ISBN: 978-93-49761-98-8
Dimensions: 5.5 x 8.5
ਲੇਖਕ ਬਾਰੇ
ਛਿੰਦਰ ਕੌਰ ਦੀਆਂ ਕਈ ਕਵਿਤਾਵਾਂ ਪੜ੍ਹਨ ਪਿੱਛੋਂ ਲਗਦਾ ਹੈ ਇਹ ਪੂਰੀਆਂ ਪੜ੍ਹੀਆਂ ਨਹੀਂ ਗਈਆਂ। ਪਾਠਕ ਫੇਰ ਪੜ੍ਹਨ ਲਈ ਠਹਿਰਦਾ ਹੈ। ਅੱਜ ਦੀ ਅੰਨ੍ਹੇਵਾਹ ਦੌੜ ਅਤੇ ਤੁਰਤ-ਫੁਰਤ ਤ੍ਰਿਪਤੀ ਦੇ ਰਵੀਰੇ ਵਿਚ ਇਹ ਠਹਿਰਾਅ ਮੁੱਲ ਵਾਲਾ ਹੈ।
ਇਨ੍ਹਾਂ ਕਵਿਤਾਵਾਂ ਵਿੱਚ ਦਿਲ ਨਾਲ਼ ਵੇਖਣ ਦਾ ਜਤਨ ਹੈ ‘ਪਿਛੋਕੜ ਜੰਗਲ’ ਦਾ ਹੈ ਜੋ ਛੋਟੇ-ਵਡੇ ਦਰੱਖਤਾਂ ਨੂੰ ਇਕੋ ਜਿਹੀ ਥਾਂ ਦਿੰਦਾ ਹੈ। ਕਵਿਤਾਵਾਂ ਜੰਗਲ ਲਈ ਦੁਆ ਕਰਦੀਆਂ ਹਨ। ਦੁਆ ਵਿਚ ਕਵਿਤਾ ਅਕਵਿਤਾ ਦਾ ਅੰਤਰ ਮਿਟ ਜਾਂਦਾ ਹੈ । ਜਿਉਂਦੇ ਰਹਿਣ ਲਈ ਸਾਨੂੰ ਅੱਜ ਜੰਗਲ ਦੀ ਤੇ ਇਹਦੀ ਕਵਿਤਾ ਦੀ ਲੋੜ ਹੈ।
ਛਿੰਦਰ ਉਰਦੂ, ਹਿੰਦੀ ਤੇ ਫ਼ਾਰਸੀ ਦੇ ਸ਼ਬਦ ਵਰਤਦਿਆਂ ਝਿਜਕਦੀ ਨਹੀਂ । ਇਨ੍ਹਾਂ ਸ਼ਬਦਾਂ ਨੂੰ ਉਹ ਆਪ ਨਹੀਂ, ਉਹਦੀ ਕਵਿਤਾ ਚੁਣਦੀ ਹੈ । ਉਹ ਇੰਨਾ ਹੀ ਕਰਦੀ ਹੈ ਇਨ੍ਹਾਂ ਨੂੰ ਭਾਸ਼ਕ ਸ਼ੁਧਤਾ ਤੋਂ ਬਚਾ ਕੇ ਰੱਖਦੀ ਹੈ। ਸੰਵੇਦਨਾ ਦੀ ਮਿੱਟੀ ਵਿੱਚ ਲਿਬੜਨ ਦਿੰਦੀ ਹੈ। ਚੇਤੇ-ਅਚੇਤੇ ਉਹ ਜਾਣਦੀ ਹੈ ਕਿ ਕਵਿਤਾ ਦੀ ਵਿਆਕਰਣ ਵਿਚ ਸੰਵੇਦਨਾ ਦੀ ਪਹਿਲ ਹੁੰਦੀ ਹੈ ਭਾਸ਼ਾ ਦੀ ਸ਼ੁੱਧਤਾ ਦੀ ਨਹੀਂ! ਭਾਸ਼ਕ ਵੰਨ-ਸੁਵੰਨਤਾ ਕਰਕੇ ਛਿੰਦਰ ਦੀ ਕਵਿਤਾ ਦੀ ਅੰਤਰਧੁਨੀ ਕਈ ਤਹਿਆਂ ਵਾਲੀ ਬਣ ਗਈ ਹੈ।
ਅਸੀਂ ਜਿਹੋ ਜਿਹੀ ਕਵਿਤਾ ਪੜ੍ਹਨੀ ਗਿੱਝ ਗਏ ਲਗਦੇ ਹਾਂ, ਇਹ ਕਵਿਤਾ ਉਸ ਗੇਝ ਨੂੰ ਤੋੜਨ ਦਾ ਜਤਨ ਕਰਦੀ ਹੈ!
ਮੈਂ ਇਸ ਕਵਿਤਾ ਨੂੰ ਜੀ ਆਈ ਨੂੰ ਕਹਿੰਦਾ ਹਾਂ ।
ਨਵਤੇਜ ਭਾਰਤੀ






Reviews
There are no reviews yet.