ਇਹ ਕਿਤਾਬ ਪੰਜਾਬ ਦੇ ਪੰਛੀਆਂ ਬਾਰੇ ਵਿਲੱਖਣ ਕਿਤਾਬ ਹੈ।
ਇਹ ਕਿਤਾਬ ਪੰਜਾਬ ਵਿਚ ਮਿਲਦੇ ਪੰਛੀਆਂ ਬਾਰੇ ਖੋਜ ਕਰਨ ਵਾਲੇ ਇਕ ਅਦਭੁੱਤ ਖੋਜੀ ਰਾਜਪਾਲ ਸਿੰਘ ਸਿੱਧੂ ਦੇ ਸਾਰੀ ਉਮਰ ਦੇ ਉਪਰਾਲਿਆਂ ਦਾ ਨਤੀਜਾ ਹੈ, ਜਿਹੜੀ ਉਨ੍ਹਾਂ ਦੀ ਮੌਤ ਤੋਂ ਬਾਦ ਛਪੀ।
ਇਸ ਕੌਫੀ-ਟੇਬਲ ਕਿਤਾਬ ਵਿਚ ਪੰਜਾਬ ਵਿਚ ਮਿਲਦੇ/ਦੇਖੇ ਜਾਂਦੇ ਕਰੀਬ 250 ਪੰਛੀਆਂ ਦੇ ਵੇਰਵੇ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਪੰਜਾਬੀ ਨਾਂ, ਉਨ੍ਹਾਂ ਦੇ ਚਿੱਤਰ ਅਤੇ ਉਨ੍ਹਾਂ ਬਾਰੇ ਹੋਰ ਵੇਰਵੇ ਦਿੱਤੇ ਗਏ ਹਨ।
ਰਾਜਪਾਲ ਸਿੰਘ ਸਿੱਧੂ ਖੁਦ ਬਹੁਤ ਕਮਾਲ ਦੇ ਆਰਟਿਸਟ ਸਨ ਅਤੇ ਉਨ੍ਹਾਂ ਦੇ ਇਨ੍ਹਾਂ ਪੰਛੀਆਂ ਦੇ ਚਿੱਤਰ ਅਤੇ ਸਕੈਚ ਵੀ ਬਣਾਏ।
ਰਾਜਪਾਲ ਸਿੰਘ ਸਿੱਧੂ ਹੋਰਾਂ ਦੀ ਮੌਤ ਤੋਂ ਕਈ ਸਾਲ ਬਾਦ ਸ਼ਮੀਲ ਨੇ ਇਹ ਕਿਤਾਬ ਸੰਪਾਦਤ ਕੀਤੀ ਅਤੇ ਰਾਜਪਾਲ ਸਿੱਧੂ ਹੋਰਾਂ ਦੇ ਪਰਿਵਾਰ ਦੁਆਰਾ ਦ੍ਰਿਸ਼ਟੀ ਪੰਜਾਬ ਦੇ ਸਹਿਯੋਗ ਨਾਲ ਇਸ ਨੂੰ ਛਪਵਾਇਆ ਗਿਆ।
ਇਹ ਵਿੱਲਖਣ ਕਿਤਾਬ ਹਰ ਪੰਜਾਬੀ ਘਰ ਦਾ ਸ਼ਿੰਗਾਰ ਬਣਨਾ ਚਾਹੀਦੀ ਹੈ।
Book Details:
Publisher: Drishti Punjab, Chandigarh
Language: Punjabi, Punjabi
Hardcover: 224
ISBN:978-0-9959995-0-3
Dimensions:
ਲੇਖਕ ਬਾਰੇ
ਰਾਜਪਾਲ ਸਿੰਘ ਸਿੱਧੂ ਹੋਰਾਂ ਦਾ ਸੰਬੰਧ ਜਲੰਧਰ ਜਿਲ੍ਹੇ ਨਾਲ ਸੀ। ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਪੰਛੀਆਂ ਨੂੰ ਦੇਖਣ ਅਤੇ ਉਨ੍ਹਾਂ ਬਾਰੇ ਜਾਨਣ ਦਾ ਸ਼ੌਕ ਪੈ ਗਿਆ। ਉਹ ਸ਼ਿਕਾਰ ਵੀ ਕਰਦੇ ਸਨ ਅਤੇ ਨਾਲੋ–ਨਾਲੋ ਜੰਗਲੀ ਜੀਵਨ ਬਾਰੇ ਖੋਜ ਵੀ ਕਰਦੇ ਸਨ। ਉਹ ਪੰਛੀਆਂ ਨੂੰ ਦੇਖਣ, ਉਨਾਂ ਦੇ ਵਰਤੋਂ-ਵਿਹਾਰ ਨੂੰ ਨੋਟ ਕਰਨ, ਉਨ੍ਹਾਂ ਦੀਆਂ ਫੋਟੋਆਂ ਖਿੱਚਣ ਜਾਂ ਚਿਤਰ ਬਣਾਉਣ ਵਿੱਚ ਲੱਗੇ ਰਹਿੰਦੇ। ਬਿਨਾਂ ਕਿਸੇ ਅਕਡੈਮਿਕ ਡਿਗਰੀ ਦੇ ਉਨ੍ਹਾਂ ਦੇ ਪੰਜਾਬ ਵਿਚ ਮਿਲਦੇ ਤਕਰੀਬਨ ਸਾਰੇ ਪੰਛੀਆਂ ਬਾਰੇ ਵੇਰਵੇ ਦਰਜ ਕੀਤੇ। ਉਨ੍ਹਾਂ ਆਪਣੀ ਸਾਰੀ ਉਮਰ ਇਸ ਪਾਸੇ ਲਾ ਦਿੱਤੀ ਪਰ ਉਨ੍ਹਾਂ ਦੇ ਜਿਉਂਦਿਆਂ ਉਨ੍ਹਾਂ ਦੀ ਕਿਤਾਬ ਨਹੀਂ ਛਪ ਸਕੀ। ਉਮਰ ਦੇ ਆਖਰੀ ਸਾਲਾਂ ਵਿਚ ਉਹ ਕੈਨੇਡਾ ਆ ਗਏ ਅਤੇ ਇਥੇ ਹੀ ਚੱਲ ਵਸੇ।
(ਰਾਜਪਾਲ ਸਿੰਘ ਸਿੱਧੂ ਫੋਟੋ):
Reviews
There are no reviews yet.