ਤੇਗ—ਹਾਰਡਕਵਰ, ਅਕਤੂਬਰ 2, 2024
ਲੇਖਕ: ਸ਼ਮੀਲ
ਸ਼ਮੀਲ ਦੀ ਕਵਿਤਾ ਦੀ ਇਹ ਪੰਜਵੀਂ ਕਿਤਾਬ ਹੈ।
ਇਸ ਕਿਤਾਬ ਦੀ ਸਾਰੀ ਕਵਿਤਾ ਗੁਰੂ ਗੋਬਿੰਦ ਸਿੰਘ ਦੇ ਜੀਵਨ ਤੋਂ ਪ੍ਰਭਾਵਤ ਹੈ ਅਤੇ ਆਧੁਨਿਕ ਪੰਜਾਬੀ ਸਾਹਿਤ ਵਿੱਚ ਇਸ ਪੱਖ ਤੋਂ ਇਹ ਇਕ ਵਿਲੱਖਣ ਕਿਤਾਬ ਹੈ।
ਕਵੀ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਲਾਸਾਨੀ ਰਚਨਾ ਅਤੇ ਜੀਵਨ ਪੜ੍ਹਦਿਆਂ ਜੋ ਖਿਆਲ ਅਤੇ ਅਹਿਸਾਸ ਉਸ ਨੂੰ ਆਏ, ਉਨਾਂ ਖਿਆਲਾਂ ਅਤੇ ਅਹਿਸਾਸਾਂ ਨੂੰ ਕਵਿਤਾ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ।
ਇਸ ਕਿਤਾਬ ਦੇ ਦੋ ਵੱਡੇ ਭਾਗ ਹਨ।
ਪਹਿਲੇ ਭਾਗ ‘ਯੁੱਧ ਸਮਾਧੀ’ ਵਿਚ ਅੱਗੇ ਚਾਰ ਹਿੱਸੇ ਹਨ—ਜੰਗ ਦੇ ਜੋਗੀ, ਮੁਹੱਬਤ ਦੀ ਕਰਾਮਾਤ, ਦਸਮ ਮਾਰਗ ਅਤੇ ਰੂਹਾਂ ਦੀ ਫੌਜ।
ਕਿਤਾਬ ਦੇ ਦੂਜੇ ਭਾਗ ਨੂੰ ‘ਚਰਿਤਰ’ ਨਾਂ ਦਿੱਤਾ ਗਿਆ ਹੈ, ਜਿਸ ਵਿਚ ਗੁਰੂ ਗੋਬਿੰਦ ਸਿੰਘ ਦੇ ਜੀਵਨ ਨਾਲ ਸੰਬੰਧਤ ਕਥਾਵਾਂ ਤੇ ਅਧਾਰਤ ਸਾਖੀ-ਕਵਿਤਾਵਾਂ ਹਨ।
Book Details:
Publisher: Beej Books, Chandigarh/Toronto
Language: Punjabi, Poetry
Hardcover: 302 pages
ISBN: 978-81-969514-5-0
Dimensions: 6 x 9
ਲੇਖਕ ਬਾਰੇ
ਸ਼ਮੀਲ ਪੰਜਾਬੀ ਕਵੀ, ਪਤਰਕਾਰ, ਲੇਖਕ ਅਤੇ ਟਿਪਣੀਕਾਰ ਹੈ। ਉਸਦੀਆਂ ਕਵਿਤਾਵਾਂ ਦੀਆਂ ਹੁਣ ਤੱਕ ਦਰਜਨ ਦੇ ਕਰੀਬ ਕਿਤਾਬਾਂ ਛਪ ਚੁੱਕੀਆਂ ਹਨ ਅਤੇ ਇਸ ਵਿਚੋਂ 5 ਕਿਤਾਬਾਂ ਕਵਿਤਾਵਾਂ ਦੀਆਂ ਹਨ। ਸਾਹਿਤ ਰਚਨਾ ਦੇ ਨਾਲ਼-ਨਾਲ਼ ਸ਼ਮੀਲ ਪੰਜਾਬੀ ਮੀਡੀਆ ਵਿਚ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਸਰਗਰਮ ਹੈ ਅਤੇ ਪੰਜਾਬੀ ਪ੍ਰਿੰਟ ਅਤੇ ਟੈਲੀਵਿਜ਼ਨ ਅਦਾਰਿਆਂ ਨਾਲ ਕੰਮ ਕਰ ਚੁੱਕਾ ਹੈ। ਅੱਜਕੱਲ੍ਹ ਉਹ ਕਨੇਡੀਅਨ ਰੇਡੀਓ ਨੈਟਵਰਕ ਰੈੱਡ ਐਫ਼ ਐਮ ਦੇ ਟੋਰਾਂਟੋ ਸਟੇਸ਼ਨ ਤੇ ਮੌਰਨਿੰਗ ਸ਼ੋਅ ਹੋਸਟ ਹੈ।
ਫੋਟੋ:
Follow :
Reviews
There are no reviews yet.