ਲੇਖਕ: ਦਰਸ਼ਨ ਸਿੰਘ ਭੰਮੇ
Book Details:
Publisher: Saptrishi Publication/ Chandigarh
Language: Punjabi, Metrical poetry
Hard Cover: 160
ISBN: 978-93-49761-01-8
Dimensions: 5.5 x 8.5
ਲੇਖਕ ਬਾਰੇ
ਹਥਲੀ ਪੁਸਤਕ ਛੰਦ-ਬੁਖਾਰੀ ਵਿੱਚ ਦਰਸ਼ਨ ਸਿੰਘ ਭੰਮੇ ਨੇ ਪਿੰਗਲ ਅਨੁਸਾਰ ਛੰਦਾਂ ਦੀ ਜਾਣਕਾਰੀ, ਗੁਰਮੁਖੀ ਲਿੱਪੀ ਦੇ ਅੱਖਰ ਲਗਾਂ-ਮਾਤਰਾ, ਮੁਹਾਰਨੀ, ਗੁਰੂ-ਲਘੂ, ਦਗਧ ਅੱਖਰ ਅਤੇ ਕਵੀਸ਼ਰੀ ਵਿੱਚ ਵਰਤੇ ਜਾਂਦੇ ਗਣਾਂ ਬਾਰੇ ਚੋਖੀ ਜਾਣਕਾਰੀ ਮੁੱਹਈਆ ਕਰਵਾਈ ਹੈ । ਅੱਖਰਾਂ ਦਾ ਉਚਾਰਣ ਸਥਾਨ, ਕਵੀਸ਼ਰੀ ਵਿੱਚ ਵਰਤੇ ਜਾਂਦੇ ਨਵ-ਰਸ ਵੱਖਰੇ-ਵੱਖਰੇ ਛੰਦਾਂ ਦੀ ਪਰਿਭਾਸ਼ਾ ਉਹਨਾਂ ਦੀ ਬਣਤਰ ਦੱਸ ਕੇ ਉਦਾਹਰਣਾਂ ਸਹਿਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਨਾਲ ਸਧਾਰਨ ਬੁੱਧੀ ਦੇ ਮਾਲਕ ਪਾਠਕ ਵੀ ਸਮਝ ਕੇ ਲਾਭ ਉਠਾ ਸਕਦੇ ਹਨ। ਕਵੀਸ਼ਰੀ ਵਿੱਚ ਆਮ ਪ੍ਰਚੱਲਤ ਛੰਦਾਂ ਦੇ ਨਾਲ-ਨਾਲ ਉਹਨਾਂ ਛੰਦਾਂ ਦੀ ਰਚਨਾ ਜਿਨ੍ਹਾਂ ਦਾ ਨਾਮ ਪਿੰਗਲ ਵਿੱਚ ਹੀ ਵੇਖਣ ਨੂੰ ਮਿਲਦਾ ਹੈ ਵਾਲਾ ਕਾਰਜ ਦਰਸ਼ਨ ਸਿੰਘ ਭੰਮੇ ਦੇ ਹਿੱਸੇ ਆਇਆ ਹੈ। ਇਸ ਵਿਸ਼ੇ ‘ਤੇ ਪਹਿਲਾਂ ਵੀ ਵਿਦਵਾਨ ਸੱਜਣਾਂ ਨੇ ਕਲਮ ਚਲਾਈ ਹੈ । ਦਰਸ਼ਨ ਸਿੰਘ ਭੰਮੇ ਦਾ ਕੰਮ ਵੀ ਸਲਾਹੁਣਯੋਗ ਹੈ।
ਪੰਡਿਤ ਰੇਵਤੀ ਪ੍ਰਸ਼ਾਦ
ਰਾਸ਼ਟਰਪਤੀ ਐਵਾਰਡੀ






Reviews
There are no reviews yet.