ਲੇਖਕ: ਗੁਰਬਚਨ ਸਿੰਘ ਭੁੱਲਰ
Book Details:
Publisher: Saptrishi Publication/ Chandigarh
Language: Punjabi, Stories
Paper Back: 160
ISBN: 978-81-942660-1-3
Dimensions: 5.5 x 8.5
ਲੇਖਕ ਬਾਰੇ
ਸਾਧਾਰਨ ਸੰਦ ਤੇ ਜੁਗਤਾਂ-ਜੁਗਾੜ ਹੌਲੀ-ਹੌਲੀ ਵਿਗਿਆਨ ਤੇ ਤਕਨੀਕ ਵਿਚ ਪਲਟਦੇ ਗਏ। ਪਹਿਲਾਂ ਰੁਮਕਦੀ ਰਹੀ ਤੇ ਫੇਰ ਤੇਜ਼ ਹੁੰਦੀ ਗਈ ਵਿਗਿਆਨਕ ਤੇ ਤਕਨਾਲੋਜੀਕਲ ਕਾਢਾਂ ਦੀ ਹਵਾ 20ਵੀਂ ਸਦੀ ਦੇ ਪਿਛਲੇ ਅੱਧ ਤੋਂ ਲੈ ਕੇ, ਭਾਵ ਪਿਛਲੀ ਪੌਣੀ ਕੁ ਸਦੀ ਵਿਚ ਹਨੇਰੀ, ਫੇਰ ਝੱਖੜ ਤੇ ਫੇਰ ਤੂਫ਼ਾਨ ਬਣਦੀ ਗਈ ਜੋ ਹੁਣ ਕਹਿਰੀ ਤੂਫ਼ਾਨ ਦਾ ਰੂਪ ਧਾਰ ਚੁੱਕੀ ਹੈ। ਇਸ ਵਿਚ ਮਨੁੱਖ ਦੇ ਹੀ
ਨਹੀਂ, ਸਮੁੱਚੀ ਮਨੁੱਖਜਾਤੀ ਦੇ ਪੈਰ ਉੱਖੜ ਰਹੇ ਹਨ ਤੇ ਸੇਧ ਗੁਆਚ ਰਹੀ ਹੈ ਅਤੇ ਸਮਾਜਕ ਤਾਣਾਬਾਣਾ ਟੁੱਟ-ਉਲਝ ਗਿਆ ਹੈ। ਮਨੁੱਖ ਆਪਣੀ ਹੀ ਬੋਤਲ ਵਿਚੋਂ ਕੱਢੇ ਪਦਾਰਥਕ ਤਰੱਕੀ ਅਤੇ ਵਿਗਿਆਨਕ ਤੇ
ਤਕਨਾਲੋਜੀਕਲ ਕਾਢਾਂ ਦੇ ਜਿੰਨ ਨੂੰ ਦੇਖ-ਦੇਖ ਭੈਭੀਤ ਹੋ ਰਿਹਾ ਹੈ ਕਿ ਭਲਕੇ ਇਹ ਆਪਣੇ ‘ਆਕਾ’ ਮਨੁੱਖ ਸਾਹਮਣੇ ਹੋਰ ਪਤਾ ਨਹੀਂ ਕੀ-ਕੀ ਪਦਾਰਥਕ ਉਚਾਣਾਂ ਤੇ ਸਦਾਚਾਰਕ ਨਿਵਾਣਾਂ ਪੇਸ਼ ਕਰੇਗਾ।
ਚੜ੍ਹਦੀ ਉਮਰੇ ਅਸੀਂ ਵੱਡੀ ਪੀੜ੍ਹੀ ਵੱਲੋਂ ਅਗਲੀ ਪੀੜ੍ਹੀ ਦਾ ਸਮਾਂ ਨਿੰਦੇ ਜਾਣ ਨੂੰ ਬੁੜ੍ਹਿਆਂ ਦੀ ਬੁੜਬੁੜ ਆਖਦੇ ਸੀ ਜਿਹੜੇ ਤਰੱਕੀ ਨੂੰ ਸਮਝਣ ਤੋਂ ਤੇ ਉਸ ਨਾਲ ਕਦਮ ਮਿਲਾ ਕੇ ਚੱਲਣ ਤੋਂ ਅਸਮਰੱਥ ਸਨ। ਸਮੇਂ ਦਾ ਸਿਤਮ
ਦੇਖੋ, ਅੱਜ ਸਾਡੀ ਪੀੜ੍ਹੀ ਨੂੰ ਕਦਮ-ਕਦਮ ਉੱਤੇ ਇਹ ਦੁਹਰਾਉਣਾ ਪੈ ਰਿਹਾ ਹੈ ਕਿ ਹੁਣ ਨਾਲੋਂ ਸਾਡਾ ਜ਼ਮਾਨਾ ਭਲਾ ਹੀ ਨਹੀਂ, ਬਹੁਤ ਭਲਾ, ਬਹੁਤ ਬਹੁਤ ਭਲਾ ਸੀ। ਇਸ ਮਾਹੌਲ ਵਿਚ ਚੜ੍ਹਦੀ ਉਮਰ ਵੇਲੇ ਦੇ ਪਿੰਡ ਦੇ,
ਆਂਢੀ-ਗੁਆਂਢੀ ਪਿੰਡਾਂ ਦੇ, ਜਾਣ-ਪਛਾਣਾਂ ਤੇ ਰਿਸ਼ਤੇਦਾਰੀਆਂ ਦੇ ਦੇਖੇ-ਸੁਣੇ ਹੋਏ ਅਜਿਹੇ ਭਲੇ ਤੇ ਭੋਲੇ, ਕੱਚੇ ਦੁੱਧ ਵਰਗੇ ਲੋਕ ਚੇਤੇ ਆਉਂਦੇ ਹਨ ਜਿਹੋ ਜਿਹੇ ਹੁਣ ਜੇ ਹਨ ਵੀ ਤਾਂ ਬਹੁਤ ਘੱਟ, ਦੁਰਲੱਭ ਹਨ।
-ਗੁਰਬਚਨ ਸਿੰਘ ਭੁੱਲਰ






Reviews
There are no reviews yet.