ਅਨੁਵਾਦਕ: ਭੁਪਿੰਦਰ ਸਿੰਘ ਮਲਿਕ
Book Details:
Publisher: Saptrishi Publication/ Chandigarh
Language: Punjabi, Novel
Paper Back: 288
ISBN: 978-93-49761-80-3
Dimensions: 5.5 x 8.5
ਲੇਖਕ ਬਾਰੇ
ਭੁਪਿੰਦਰ ਸਿੰਘ ਮਲਿਕ ਆਵਾਜ਼ ਦੀ ਦੁਨੀਆ ਦਾ ਇਕ ਜਾਣਿਆ ਪਛਾਣਿਆ ਨਾਂ ਹੈ। ਮੈਨੂੰ ਲਗਭਗ ਡੇਢ ਦਹਾਕੇ ਤੋਂ ਉਸ ਦੀ ਨੇੜਤਾ ਦਾ ਨਿੱਘ ਮਾਨਣ ਦਾ ਮੌਕਾ ਮਿਲਿਆ ਹੈ। ਉਹ ਬੇਹੱਦ ਸਾਊ, ਮਿਲਾਪੜਾ, ਮਿੱਠਬੋਲੜਾ ਅਤੇ ਬਾ-ਅਹਿਸਾਸ ਸ਼ਖ਼ਸ ਹੈ ਤੇ ਇਕ ਅਜਿਹਾ ਹਮਦਰਦ ਦੋਸਤ ਹੈ ਜਿਸ ‘ਤੇ ਅੱਖਾਂ ਮੀਟ ਕੇ ਵਿਸ਼ਵਾਸ ਕੀਤਾ ਜਾ ਸਕਦਾ ਹੈ। ਨੈਸ਼ਨਲ ਇੰਸ਼ੋਰੈਂਸ ਵਿੱਚ ਆਪਣੀ ਪਦਵੀ ਤੋਂ ਮੁਕਤ ਹੁੰਦਿਆਂ ਹੀ ਉਸ ਨੇ ਆਪਣੇ ਆਪ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਹੈ। ਵਿਸ਼ਵ ਪ੍ਰਸਿੱਧ ਲੇਖਕ ਮੈਕਸਿਮ ਗੋਰਕੀ ਦੇ ਇੱਕ ਦੁਰਲੱਭ ਨਾਵਲ “ਫ਼ੋਮਾ ਗੋਰਦਿਏਵ: ਏ ਮੈਨ ਹੂ ਵਾਜ਼ ਅਫ਼ਰੇਡ” ਦਾ “ਫ਼ਮਾ ਗੋਰਦਿਏਵ: ਇੱਕ ਸਹਿਮਿਆ ਹੋਇਆ ਆਦਮੀ” ਦੇ ਸਿਰਲੇਖ ਹੇਠ ਅਨੁਵਾਦ ਕਰਕੇ ਭੁਪਿੰਦਰ ਮਲਿਕ ਨੇ ਪੰਜਾਬੀ ਸਾਹਿਤ ਸੰਸਾਰ ਵਿੱਚ ਪ੍ਰਵੇਸ਼ ਕੀਤਾ ਹੈ। ਖ਼ੁਸ਼ਆਮਦੀਦ!
“ਫ਼ੋਮਾ ਗੋਰਦਿਏਵ: ਏ ਮੈਨ ਹੂ ਵਾਜ਼ ਅਫ਼ਰੇਡ” ਗੋਰਕੀ ਦਾ ਪਹਿਲਾ ਨਾਵਲ ਹੈ ਜੋ 1899 ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਸ ਦੇ ਲਗਭਗ ਇਕ ਦਰਜਨ ਹੋਰ ਨਾਵਲਾਂ ਵਾਂਗ ਇਹ ਨਾਵਲ ਵੀ ਉਸ ਦੇ “ਮਾਂ” ਨਾਵਲ ਦੀ ਪ੍ਰਸਿੱਧੀ ਹੇਠ ਦੱਬ ਕੇ ਰਹਿ ਗਿਆ। ਖੁਸ਼ੀ ਦੀ ਗੱਲ ਹੈ ਕਿ ਭੁਪਿੰਦਰ ਮਲਿਕ ਨੇ ਗੋਰਕੀ ਦੀ ਇਸ ਅਹਿਮ ਰਚਨਾ ਨੂੰ ਪੰਜਾਬੀ ਦੇ ਸੁਹਿਰਦ ਪਾਠਕਾਂ ਲਈ ਸੁਲਭ ਕਰਕੇ ਸ਼ਲਾਘਾਯੋਗ ਉੱਦਮ ਕੀਤਾ ਹੈ।
ਗੋਰਕੀ ਨੇ ਆਪਣਾ ਇਹ ਨਾਵਲ ਉਸ ਸਮੇਂ ਲਿਖਿਆ ਸੀ ਜਦੋਂ ਰੂਸ ਵਿੱਚ ਸਰਮਾਏਦਾਰੀ ਨਿਜ਼ਾਮ ਦੀਆਂ ਜੜ੍ਹਾਂ ਡੂੰਘੀਆਂ ਫੈਲ ਚੁੱਕੀਆਂ ਸਨ । ਉਸ ਨੇ ਪੂੰਜੀਵਾਦੀ ਅਰਥ-ਵਿਵਸਥਾ ਦਾ ਜੋ ਭਿਅੰਕਰ ਯਥਾਰਥ ਆਪਣੇ ਅੱਖੀਂ ਵੇਖਿਆ ਤੇ ਹੱਡੀਂ ਭੋਗਿਆ ਸੀ, ਉਸ ਨੂੰ ਹੀ ਉਸ ਨੇ ਆਪਣੇ ਨਾਵਲ ਵਿੱਚ ਚਿਤਰਿਤ ਕੀਤਾ ਹੈ। ਨਾਵਲ ਦਾ ਨਾਇਕ ਫੋਮਾ ਗੋਰਦਿਏਵ- ਅਮੀਰ ਘਰਾਣੇ ਵਿੱਚ ਜਨਮ ਲੈ ਕੇ ਵੀ ਜ਼ਹਿਨੀ ਤੌਰ ‘ਤੇ ਫ਼ਕੀਰ ਹੈ। ਉਹ ਸਰਮਾਏਦਾਰਾਂ ਦੇ ਕੁਨਬੇ ਵਿੱਚ ਆਪਣੇ ਆਪ ਨੂੰ ਬੇਗਾਨਾ ਤੇ ਅਜਨਬੀ ਮਹਿਸੂਸ ਕਰਦਾ ਹੈ। ਡਰੇ-ਡਰੇ ਤੇ ਸਹਿਮੇ ਫੋਮਾ ਗੋਰਦਿਏਵ ਨੂੰ ਲੱਗਦਾ ਹੈ ਜਿਵੇਂ ਉਸ ਦੀ ਹੋਂਦ ‘ਤੇ ਹੀ ਵੱਡਾ ਸਾਰਾ ਪ੍ਰਸ਼ਨ ਚਿੰਨ੍ਹ ਅੰਕਿਤ ਹੋਵੇ।
ਇਸ ਨਾਵਲ ਦੀ ਸਾਰਥਕਤਾ ਅੱਜ ਵੀ ਓਨੀ ਹੀ ਹੈ ਜਿੰਨੀ 125 ਵਰ੍ਹੇ ਪਹਿਲਾਂ ਸੀ ਕਿਉਂਕਿ ਅਜੋਕੇ ਯੁੱਗ ਵਿੱਚ ਸਾਰੀ ਦੁਨੀਆ ਨੂੰ ਪੂੰਜੀਵਾਦ ਨੇ ਅਜਗਰ ਵਾਂਗ ਆਪਣੀ ਜਕੜ ਵਿੱਚ ਕੱਸ ਰੱਖਿਆ ਹੈ । ਵਪਾਰ ਨੂੰ ਤਾਂ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਇਕ ਹਥਿਆਰ ਵਾਂਗ ਇਸਤੇਮਾਲ ਕਰਨਾ ਆਰੰਭ ਹੋ ਚੁੱਕਿਆ ਹੈ!
ਜੰਗ ਬਹਾਦੁਰ ਗੋਇਲ






Reviews
There are no reviews yet.