ਲੇਖਕ: ਧਿਆਨ ਸਿੰਘ ਕਾਹਲੋਂ
Book Details:
Publisher: Saptrishi Publication/ Chandigarh
Language: Punjabi, Collections of Songs
Hardcover: 152
ISBN: 978-93-49761-55-1
Dimensions: 5.5 x 8.5
ਲੇਖਕ ਬਾਰੇ
ਪੰਜਾਬੀ ਸਾਹਿਤ ਜਗਤ ਵਿੱਚ ਬੜੀ ਸੰਜੀਦਗੀ ਨਾਲ ਵਿਚਰ ਰਹੀਆਂ ਸਖਸ਼ੀਅਤਾਂ ਵਿੱਚੋਂ ਹੀ ਇੱਕ ਨਾਂ ਗੀਤਕਾਰ ਧਿਆਨ ਸਿੰਘ ਕਾਹਲੋਂ ਦਾ ਹੈ ਜੋ ਕਿਸੇ ਵੀ ਮਾਮੂਲੀ ਤੋਂ ਮਾਮੂਲੀ ਘਟਨਾ ਨੂੰ ਗੀਤ ਦਾ ਰੂਪ ਦੇਣ ਦੀ ਸਮਰੱਥਾ ਰੱਖਦਾ ਹੈ। ਇਹ ਗੀਤਕਾਰ ਸਮਾਜਿਕ, ਸੱਭਿਆਚਾਰਕ ਤੇ ਰੋਮਾਂਟਿਕ ਗੀਤਾਂ ਨਾਲ ਅਖਬਾਰਾਂ, ਮੈਗਜ਼ੀਨਾਂ ਦੇ ਪੰਨਿਆਂ ਤੇ ਅਕਸਰ ਹੀ ਪੜ੍ਹਿਆ ਜਾ ਸਕਦਾ ਹੈ। ਮੋਹਾਲੀ, ਖਰੜ, ਚੰਡੀਗੜ੍ਹ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਨਿੱਤ ਪ੍ਰਤੀ ਦਿਨ ਹੋਣ ਵਾਲੇ ਸਮਾਜਿਕ ਸਮਾਗਮਾਂ ਵਿੱਚ ਇਹ ਗੀਤਕਾਰ ਆਪਣੀ ਸਾਹਿਤਕ ਹਾਜ਼ਰੀ ਲੁਆਉਣੀ ਕਦੇ ਨਹੀਂ ਭੁੱਲਦਾ।
ਮੈਂ ਇਸ ਗੀਤਕਾਰ ਨੂੰ ਕਾਫੀ ਲੰਮੇ ਸਮੇਂ ਤੋਂ ਜਾਣਦਾ ਹਾਂ ਅਤੇ ਸਾਹਿਤਕ ਪਿੜ ਵਿੱਚ ਇਸ ਨਾਲ ਇਕੱਠਿਆਂ ਕੰਮ ਕਰਦਿਆਂ ਮੈਨੂੰ ਹੋਰ ਵੀ ਖੁਸ਼ੀ ਮਹਿਸੂਸ ਹੁੰਦੀ ਹੈ। ਸੁਹਿਰਦਤਾ ਤੇ ਕੰਮ ਪ੍ਰਤੀ ਲਗਨ ਇਸ ਗੀਤਕਾਰ ਨੂੰ ਹੋਰ ਲਿਖਾਰੀਆਂ ਨਾਲੋਂ ਨਿਖੇੜਦੇ ਹਨ। ਗੀਤਕਾਰੀ ਦੇ ਵਿਸ਼ੇ ਆਮ ਜਨ ਜੀਵਨ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਬਣਾਉਂਦਾ ਹੈ ਅਤੇ ਸਰਲ ਭਾਸ਼ਾ ਵਿੱਚ ਲਿਖੇ ਉਸਦੇ ਗੀਤਕਾਰ ਪਹਿਲੀ ਨਜ਼ਰੇ ਹੀ ਦਿਲ ਨੂੰ ਟੁੰਬਦੇ ਹਨ। ਡਿਊਟ ਤੇ ਸੋਲੋ ਦੋਵਾਂ ਤਰਾਂ ਦੇ ਗੀਤ ਰਚ ਕੇ ਜਿੱਥੇ ਇਸ ਨੇ ਪੰਜਾਬੀ ਸਾਹਿਤ ਜਗਤ ਦਾ ਪਿੜ ਮੋਕਲਾ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਹੈ ਉੱਥੇ ਆਪਣੇ ਗੀਤਾਂ ਰਾਹੀਂ ਸਮਾਜ ਨੂੰ ਨਿੱਗਰ ਸੇਧ ਦੇਣ ਦਾ ਕਾਰਜ ਵੀ ਬਾਖੂਬੀ ਕੀਤਾ ਹੈ। ਇਸ ਨੇ ਸਾਲ 2024 ਵਿੱਚ ਬੋਲ ਰਸੀਲੇ ਗੀਤ ਸੰਗ੍ਰਹਿ ਨਾਲ ਪੰਜਾਬੀ ਸਾਹਿਤ ਦੇ ਦਰ ਦਾ ਕੁੰਡਾ ਖੜਕਾਇਆ ਸੀ ਅਤੇ ਹੁਣ ਸਾਲ 2025 ਵਿੱਚ ਇਕ ਵਾਰ ਫੇਰ ਆਪਣੇ ਗੀਤਾਂ ਦਾ ਪਟਾਰਾ ਟੁੰਬਦੇ ਬੋਲ ਸਿਰਲੇਖ ਹੇਠ ਲੈ ਕੇ ਹਾਜ਼ਰ ਹੋਇਆ ਹੈ। ਮੈਂ ਇਸ ਮੌਕੇ ਤੇ ਵਧਾਈ ਦੇਂਦਾ ਹੋਇਆ, ਆਸ ਕਰਦਾ ਹਾਂ ਕਿ ਇਹ ਟੁੰਬਵੇਂ ਬੋਲ ਪਾਠਕਾਂ ਦੇ ਹਿਰਦਿਆਂ ਨੂੰ ਠਾਰਨ ਦਾ ਉਪਰਾਲਾ ਜ਼ਰੂਰ ਕਰਨਗੇ।
ਭਗਤ ਰਾਮ ਰੰਗਾੜਾ
ਪ੍ਰਧਾਨ ਕਵੀ ਮੰਚ (ਰਜਿ.), ਮੋਹਾਲੀ






Reviews
There are no reviews yet.