ਚਾਹ ਵੇਲਾ/ਹਰਮਿੰਦਰ ਢਿਲੋਂ
ਹਰਮਿੰਦਰ ਢਿਲੋਂ ਦੀ ਇਹ ਕਵਿਤਾ ਦੀ ਪਹਿਲੀ ਕਿਤਾਬ ਹੈ
ਹਰਮਿੰਦਰ ਢਿਲੋਂ ਭਾਵੇਂ ਪਿਛਲੇ 4 ਦਹਾਕਿਆਂ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ ਪਰ ਉਸਦੀ ਕਵਿਤਾ ਵਿਚ ਅਜੇ ਵੀ ਪਿੰਡ ਦੀ ਹਵਾ ਹੈ। ਪਰਵਾਸ ਨੇ ਉਸਦੀ ਕਾਵਿਕ ਸੰਵੇਦਨਾ ਨੂੰ ਇਸ ਰੂਪ ਵਿਚ ਪ੍ਰਭਾਵਤ ਕੀਤਾ ਹੈ ਕਿ ਬੀਤੇ ਨਾਲ ਅਤੇ ਸੁਪਨਿਆਂ ਨਾਲ ਉਸਦਾ ਰਿਸ਼ਤਾ ਜ਼ਿਆਦਾ ਗੂੜ੍ਹਾ ਹੋ ਗਿਆ ਹੈ।
ਇਸ ਕਿਤਾਬ ਚ ਸ਼ਾਮਲ ਉਸਦੀਆਂ ਕਵਿਤਾਵਾਂ ਪਿਛਲੇ ਇਕ ਦਹਾਕੇ ਦੇ ਅਰਸੇ ਦੌਰਾਨ ਲਿਖੀਆਂ ਗਈਆਂ।
Book Details:
Publisher: Beej Books, Chandigarh/Toronto
Language: Punjabi, Poetry
Paperback: 100
ISBN: 978-81-969514-2-9
Dimensions: 5.5 x 8.5
ਲੇਖਕ ਬਾਰੇ:
ਹਰਮਿੰਦਰ ਢਿਲੋਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਇੰਜਨੀਅਰ ਵਜੋਂ ਕੀਤੀ ਅਤੇ ਲੰਬਾ ਸਮਾਂ ਕੈਲੀਫੋਰਨੀਆ ਦੀ ਇਕ ਨਾਮੀ ਟੈਕਨੌਲੋਜੀ ਕੰਪਨੀ ਨਾਲ ਕੰਮ ਕੀਤਾ। ਕੁੱਝ ਅਰਸੇ ਬਾਦ ਉਸ ਨੇ ਆਪਣਾ ਪ੍ਰੋਫੈਸ਼ਨ ਬਦਲਣ ਦਾ ਮਨ ਬਣਾ ਲਿਆ ਅਤੇ ਟੋਰਾਂਟੋ ਦੀ ਯੌਰਕ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਕੀਤੀ ਅਤੇ ਇਕ ਵਕੀਲ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਰਮਿੰਦਰ ਢਿਲੋਂ ਕਲਾਈਮੇਟ ਚੇਂਜ ਦੇ ਮੁੱਦਿਆਂ ਬਾਰੇ ਸਰਗਰਮ ਹੈ ਅਤੇ ਹੋਰ ਸਮਾਜਿਕ ਸੇਵਾ ਦੇ ਕਾਰਜਾਂ ਵਿਚ ਨਾਲ ਵੀ ਜੁੜਿਆ ਹੈ।
(ਹਰਮਿੰਦਰ ਢਿਲੋਂ ਫੋਟੋ):
Reviews
There are no reviews yet.